Skip to main contentdfsdf

Home/ ੳਪਕਾਰ ਸਿੰਘ ਟੈਣੀ ਸਿੱਧੂ's Library/ Notes/ tਕੇਸਰੀ ਰੰਗ ਚ ਰੰਗੇ ਜਾ ਰਹੇ ਹਨ ਪੰਜਾਬ ਦੇ ਸਮੁੱਚੇ ਪਿੰਡ । ਕੇਸਰੀ ਝੰਡੇ ਭਾਈ ਰਾਜੋਆਣਾ ਦੀ ਚੜ੍ਹਦੀ ਕਲਾ ਦਾ ਪ੍ਰਗਟਾਵਾ ਕਰਨ ਲੱਗੇ । Note Title

tਕੇਸਰੀ ਰੰਗ ਚ ਰੰਗੇ ਜਾ ਰਹੇ ਹਨ ਪੰਜਾਬ ਦੇ ਸਮੁੱਚੇ ਪਿੰਡ । ਕੇਸਰੀ ਝੰਡੇ ਭਾਈ ਰਾਜੋਆਣਾ ਦੀ ਚੜ੍ਹਦੀ ਕਲਾ ਦਾ ਪ੍ਰਗਟਾਵਾ ਕਰਨ ਲੱਗੇ । Note Title

from web site

(ਉਪਕਾਰ ਸਿੰਘ ਟੈਣੀ ) - ਇਸੇ ਮਹੀਨੇ ਦੀ 31 ਤਰੀਕ ਨੂੰ ਜਾਂਮ-ਏ-ਸਹਾਦਤ ਪੀਣ ਲਈ ਉਤਾਵਲੇ ਗੁਰੂ ਦੇ ਲਾਲ ਭਾਈ ਬਲਵੰਤ ਸਿੰਘ ਰਾਜੋਆਣਾ ਲਈ ਸਿੱਖ ਕੌਂਮ ਦੇ ਦਿਲ 'ਚ ਵੀ ਅਥਾਹ ਪਿਆਰ ਅਤੇ ਸਤਿਕਾਰ ਉਮੜ ਰਿਹਾ ਹੈ । ਭਾਈ ਰਜੋਆਣਾ ਦੀ ਸਹੀਦੀ ਨੂੰ ਲੈ ਕੇ ਸਮੁੱਚੀ ਕੌਮ ਵੱਲੋ ਭਾਈ ਰਾਜੋਆਣਾ ਦੀ ਚੜ੍ਹਦੀ ਕਲਾ ਲਈ ਜਿੱਥੇ ਅਲ਼ੱਗ ਅਲ਼ੱਗ ਪਿੰਡਾਂ ਅੰਦਰ ਸ੍ਰੀ ਅਖ਼ੰਡ ਪਾਠਾਂ ਦੇ ਭੋਗ ਪਾਏ ਜਾ ਰਹੇ ਹਨ ਉੱਥੇ ਨਾਲ ਨਾਲ ਪਿੰਡਾਂ ਅੰਦਰ ਕੇਸਰੀ ਝੰਡਿਆ ਦੀ ਆਮਦ ਚ ਲਗਾਤਾਰ ਵਾਧਾ ਹੋ ਰਿਹਾ ਹੈ । ਜਿਕਰਯੋਗ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦਾ ਪਿੰਡ ਲੁਧਿਆਣੇ ਜਿਲ੍ਹੇ ਨਾਲ ਸਬਿੰਧਤ ਪਿੰਡ ਰਾਜੋਆਣਾ ਹੀ ਹੈ ।. ਜਿੱਥੇ ਪਹਿਲਾਂ ਭਾਈ ਰਾਜੋਆਣਾ ਦੇ ਪਿੰਡ ਅਤੇ ਆਸ ਪਾਸ ਦੇ ਪਿੰਡਾਂ ਅੰਦਰ ਹੀ ਕੇਸਰੀ ਝੰਡੇ ਲੱਗੇ ਦਿਖਾਂਈ ਦਿੰਦੇ ਸਨ ਉੱਥੇ ਹੁਣ ਲੁਧਿਆਣਾ ਜਿਲ੍ਹੇ ਦੇ ਹਰ ਪਿੰਡਾਂ ਦੇ ਘਰਾਂ ਉਪਰ ਕੇਸਰੀ ਝੰਡੇ ਝੂਲਦੇ ਦਿਖਾਈ ਦਿੰਦੇ ਹਨ ।. ਇਸ ਤੋ ਇਲਾਵਾ ਵੱਖ ਵੱਖ ਵਾਹਨਾਂ ਉਰ ਲੱਗੇ ਕੇਸਰੀ ਝੰਡੇ ਝੂਲਦੇ ਭਾਈ ਰਾਜੋਆਣਾ ਦੀ ਚਭ੍ਹਦੀ ਕਲਾ ਦਾ ਪ੍ਰਗਟਾਵਾ ਕਰਨ ਲੱਗੇ ਹਨ । ਸਮੁੱਚਾ ਵਾਤਾਵਰਣ ਵੀ ਕੇਸਰੀ ਰੰਗ ਚ ਰੰਗਿਆ ਜਾ ਰਿਹਾ ਹੈ ॥

ਦੱਸਣਯੋਗ ਹੈ ਕਿ ਭਾਈ ਰਾਜੋਆਣਾ ਨੇ 17 ਸਾਲ ਜੇਲ੍ਹ ਚ ਕੱਟਣ ਦੇ ਬਾਵਜੂਦ ਸਿੱਖੀ ਰਵਾਇਤਾ ਤੇ ਦ੍ਰਿੜਤਾ ਨਾਲ ਪੈਹਿਰਾ ਦਿੰਦਿਆ ਕੌਮ ਦੇ ਮਾਣ ਚ ਵਾਧਾ ਕੀਤਾ.। ਉਸ ਸਮੇ ਦੇ ਮੁੱਖ ਮੰਤਰੀ ਬਅੰਤ ਸਿੰਘ ਨੂੰ ਸਿੱਖ ਕੌੰਮ ਦਾ ਘਾਣ ਕਰਨ ਦਾ ਦੋਸੀ ਮੰਨਦੇ ਹੋਏ ਉਸਨੂੰ ਆਪਣੇ ਸਾਥੀ ਸਹੀਦ ਦਿਲਾਵਰ ਸਿੰਘ ਨਾਲ ਮਿਲ੍ਹ ਕੇ ਸੌਧਣ ਦਾ ਕਬੂਲਨਾਮਾ ਲਿਖਤੀ ਰੂਪ ਵਿੱਚ ਅਦਾਲਤ ਅੰਦਰ ਦਿੰਦਿਆ ਭਾਰਤੀ ਅਦਾਲਤਾਂ ਨੂੰ ਮੰਨਣ ਤੋ ਵੀ ਇੰਨਕਾਰ ਕਰ ਦਿੱਤਾ . ਜਿਸਦੇ ਚਲਦਿਆਂ ਅਦਾਲਤ ਵੱਲੋ ਉਹਨਾਂ ਨੂੰ ਫਾਸੀ ਦੀ ਸਜਾ ਸੁਣਾਈ ਗਈ ਹੈ ਅਤੇ 31 ਮਾਰਚ ਨੂੰ ਸਵੇਰੇ 9 ਵਜੇ ਫਾਸੀ ਤੇ ਚਾੜ੍ਹਨ ਦਾ ਹੁਕਮ ਸੁਣਾਇਆ। ਸੱਜਾ ਸੁਣਨ ਸਾਰ ਉਹਨਾਂ ਨੇ ਖੁਸੀ ਚ ਅਦਾਲਤ ਅੰਦਰ ਖਾਲਿਸਤਾਨ ਤੇ ਸਹੀਦ ਭਾਈ ਦਿਲਾਵਰ ਸਿੰਘ ਅਮਰ ਰਹੇ ਦੇ ਜੈਕਾਰੇ ਗਜਾਏ ਅਤੇ ਸਮੁੱਚੀ ਕੌਮ ਦੇ ਨਾਂ ਜਾਰੀ ਸੰਦੇਸ ਚ ਉਹਨਾਂ ਨੇ ਸਿੱਖ ਕੌਮ ਨੂੰ ਕੇਸਰੀ ਝੰਡੇ ਲਹਿਰਾਉਣ ਦੀ ਅਪੀਲ ਕੀਤੀ ਸੀ . ਜਿਸਦੇ ਫਲਸਰੂਪ ਜਿਉ ਜਿਉ ਉਹਨਾਂ ਦੀ ਫਾਸੀ ਦਾ ਦਿਨ ਨੇਵੇ ਆ ਰਿਹਾ ਕੇਸਰੀ ਝੰਡਦੇ ਝੂਲਦੇ ਦਿਖਾਂਈ ਦੇ ਰਹੇ ਹਨ .। ਭਾਈ ਰਾਜੋਆਣਾ ਦੀ ਸੋਚ ਨੇ ਸਮੁੱਚੇ ਸਿੱਖ ਜਗਤ ਨੂੰ ਕੇਸਰੀ ਨਿਸਾਨ ਥੱਲੇ ਇੱਕਤਰ ਹੋਣ ਦਾ ਮੌਕਾ ਪ੍ਰਦਾਨ ਕੀਤਾ ਹੈ.।

< Previous 1 2

Would you like to comment?

Join Diigo for a free account, or sign in if you are already a member.